ਪਰਿਭਾਸ਼ਾ
ਸੰ. तादात्म्य- ਤਾਦਾਤਮ੍ਯ. ਸੰਗ੍ਯਾ- ਇੱਕ ਵਸਤੁ ਦਾ ਆਪਣੇ ਆਪ ਵਿੱਚ ਰਹਿਣ ਦਾ ਭਾਵ। ੨. ਕਾਰਯ ਅਤੇ ਕਾਰਣ ਦਾ ਆਪੋ ਵਿੱਚੀ ਸੰਬੰਧ। ੩. ਇੱਕ ਵ੍ਯੰਜਨਾ ਸ਼ਕਤਿ, ਜਿਸ ਦ੍ਵਾਰਾ ਕਿਸੇ ਵਿੱਚ ਰਹਿਣ ਵਾਲੀ ਵਸਤੁ ਦਾ ਬੋਧ ਹੁੰਦਾ ਹੈ. ਜਿਵੇਂ- ਆਖੀਏ ਕਿ ਤਮਾਸ਼ਾ ਦੇਖਣ ਪਿੰਡ ਗਿਆ ਹੈ. ਇਸ ਥਾਂ ਪਿੰਡ ਵਿੱਚ ਨਿਵਾਸ ਕਰਨ ਵਾਲੇ ਆਦਮੀਆਂ ਤੋਂ ਭਾਵ ਹੈ.
ਸਰੋਤ: ਮਹਾਨਕੋਸ਼