ਤਾਮਾ
taamaa/tāmā

ਪਰਿਭਾਸ਼ਾ

ਦੇਖੋ, ਤਾਂਬਾ। ੨. ਦੇਖੋ, ਤਾਮ ੫। ੩. ਸ਼ਿਕਾਰੀਆਂ ਦੇ ਸੰਕੇਤ ਵਿੱਚ ਬਾਜ਼ ਆਦਿ ਸ਼ਿਕਾਰੀ ਪੰਛੀਆਂ ਨੂੰ ਦਿੱਤੀ ਹੋਈ ਸੰਝ ਦੀ ਖੁਰਾਕ, ਜੋ ਪੰਛੀ ਦੇ ਕੱਚੇ ਮਾਸ ਦੀ ਹੁੰਦੀ ਹੈ. ਕਦੇ ਕਦੇ ਹੋਰ ਮਾਸ ਭੀ ਦਿੱਤਾ ਜਾਂਦਾ ਹੈ. ਤਾਮਾ ਪੇਟ ਭਰਕੇ ਖਵਾਈਦਾ ਹੈ। ੪. ਭਾਵ- ਮਾਸ. "ਤੁਰਕਨ ਤੇਜ ਤਾਮਾ ਤੌ ਲਗ ਤਰੇਈ ਤਰੇ, ਖਾਲਸਾ ਸਰੂਪ ਸਿੰਘ ਜੌ ਲਗ ਛਕੈ ਨਹੀਂ." (ਗੁਪ੍ਰਸੂ) ਤੁਰਕਾਂ ਦਾ ਤੇਜ ਰੂਪ ਤਾਮਾ, ਉਸ ਵੇਲੇ ਤੀਕ ਹੀ ਤਰਾਤਰ (ਬਹੁਤ ਜਾਦਾ) ਹੈ, ਜਦ ਤੀਕ ਸਿੰਘਰੂਪ ਖਾਲਸਾ ਉਸ ਨੂੰ ਛਕ ਨਹੀਂ ਜਾਂਦਾ.
ਸਰੋਤ: ਮਹਾਨਕੋਸ਼

TÁMÁ

ਅੰਗਰੇਜ਼ੀ ਵਿੱਚ ਅਰਥ2

s. m, ee Rajal, Pharol.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ