ਤਾਰਕ
taaraka/tāraka

ਪਰਿਭਾਸ਼ਾ

ਸੰ. ਸੰਗ੍ਯਾ- ਤਾਰਾ. ਨਕ੍ਸ਼੍‍ਤ੍ਰ। ੨. ਅੱਖ ਦੀ ਪੁਤਲੀ। ੩. ਇੱਕ ਦੈਤ, ਜਿਸ ਨੂੰ ਸ਼ਿਵ ਦੇ ਪੁਤ੍ਰ ਕਾਰਤਿਕੇਯ ਨੇ ਮਾਰਿਆ। ੪. ਇੱਕ ਦੈਤ, ਜਿਸ ਨੂੰ ਵਿਸਨੁ ਨੇ ਇੰਦ੍ਰ ਦੀ ਸਹਾਇਤਾ ਲਈ ਮਾਰਿਆ। ੫. ਹਿੰਦੂਆਂ ਦੇ ਨਿਸ਼ਚੇ ਅਨੁਸਾਰ ਕਾਸ਼ੀ ਵਿੱਚ ਮਰਨ ਲੱਗੇ ਪ੍ਰਾਣੀ ਨੂੰ ਸ਼ਿਵ ਦਾ ਕੰਨ ਵਿੱਚ ਸੁਣਾਇਆ "ਰਾਮਤਾਰਕ" ਮੰਤ੍ਰ (ਰਾਂ ਰਾਮਾਯ ਨਮਃ). ੬. ਜਹਾਜ਼. ਬੇੜਾ. ਤੁਲਹਾ। ੭. ਮਲਾਹ. ਕਰਨਧਾਰ. "ਰਾਮ ਨਾਮੁ ਸਭ ਜਗ ਕਾ ਤਾਰਕ." (ਕਾਨ ਅਃ ਮਃ ੪) ੮. ਵਿ- ਤਾਰਨ ਵਾਲਾ। ੯. ਅ਼. [تارک] ਤਾਰਿਕ. ਤਰਕ ਕਰਨ ਵਾਲਾ. ਤ੍ਯਾਗੀ. "ਤਾਰਕ ਹਨਐ ਜਿਮ ਡਾਰਤ ਲੱਖਾਂ." (ਕ੍ਰਿਸਨਾਵ) ਲੱਖਾਂ ਰੁਪਯਾਂ ਨੂੰ ਸਿੱਟ ਦਿੰਦਾ ਹੈ। ੧੦. ਇੱਕ ਛੰਦ. ਦਸਮਗ੍ਰੰਥ ਵਿੱਚ ਇਹ "ਅਸਤਾ" ਅਤੇ "ਤੋਟਕ" ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਸਗਣ. , , , .#ਉਦਾਹਰਣ-#ਕਲਕੀ ਅਵਤਾਰ ਰਿਸਾਵਹਿਂਗੇ#ਭਟ ਓਘ ਪ੍ਰਯੋਘ ਗਿਰਾਵਹਿਂਗੇ. ××× (ਕਲਕੀ)#(ਅ) ਪਿੰਗਲ ਗ੍ਰੰਥਾਂ ਵਿੱਚ ਚਾਰ ਸਗਣਾਂ ਦੇ ਅੰਤ ਇੱਕ ਗੁਰੁ ਲਾਉਣ ਤੋਂ "ਤਾਰਕ" ਹੁੰਦਾ ਹੈ. ਦਸਮਗ੍ਰੰਥ ਵਿੱਚ ਇਸ ਭੇਦ ਦਾ ਨਾਮ "ਤਾਰਕਾ" ਹੈ. ਦੇਖੋ, ਤਾਰਕਾ ੩.
ਸਰੋਤ: ਮਹਾਨਕੋਸ਼

TÁRAK

ਅੰਗਰੇਜ਼ੀ ਵਿੱਚ ਅਰਥ2

s. m, ne who forsakes the world, an anchorite; a saviour.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ