ਤਾਰਕਾ
taarakaa/tārakā

ਪਰਿਭਾਸ਼ਾ

ਸੰ. ਸੰਗ੍ਯਾ- ਨਕ੍ਸ਼੍‍ਤ੍ਰ. ਤਾਰਾ। ੨. ਅੱਖ ਦੀ ਪੁਤਲੀ। ੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਸਗਣ, ਅੰਤ ਗੁਰੁ. , , , , .#ਦਿਜਦੇਵ ਤਬੈ ਗੁਰੁ ਚੌਬਿਸ ਕੈਕੈ,#ਗਿਰਿਮੇਰੁ ਗਏ ਸਭ ਹੀ ਮੁਨਿ ਲੈਕੈ. ××× (ਦੱਤਾਵ)#੪. ਸੰ. ਤਾਡਕਾ. ਸੁਕੇਤੁ ਯਕ੍ਸ਼੍‍ ਦੀ ਪੁਤ੍ਰੀ, ਸੁੰਦ ਦੀ ਇਸਤ੍ਰੀ ਅਤੇ ਮਾਰੀਚ ਦੀ ਮਾਂ. ਇਸ ਵਿੱਚ ਬ੍ਰਹਮਾ੍ ਦੇ ਵਰ ਕਰਕੇ ਹਜ਼ਾਰ ਹਾਥੀ ਦਾ ਬਲ ਸੀ. ਵਿਸ਼੍ਵਾਮਿਤ੍ਰ ਦੀ ਪ੍ਰੇਰਣਾ ਤੋਂ ਇਸ ਨੂੰ ਰਾਮਚੰਦ੍ਰ ਜੀ ਨੇ ਮਾਰਿਆ. "ਰਾਹ ਮਾਰਤ ਰਾਛਸੀ ਜਹ ਤਾਰਕਾ ਗਨ ਨਾਮ." (ਰਾਮਾਵ)
ਸਰੋਤ: ਮਹਾਨਕੋਸ਼