ਪਰਿਭਾਸ਼ਾ
ਸੰ. ਸੰਗ੍ਯਾ- ਪਾਰ ਕਰਨ ਦਾ ਕਰਮ। ੨. ਉੱਧਾਰ. ਨਿਸਤਾਰ। ੩. ਜਹਾਜ਼. "ਨਾ ਤਰਨਾ ਤੁਲਹਾ ਹਮ ਬੂਡਸਿ, ਤਾਰ ਲੇਹਿ ਤਾਰਣ ਰਾਇਆ!" (ਆਸਾ ਪਟੀ ਮਃ ੧) ਨਾ ਤਰਨਾ ਆਉਂਦਾ ਹੈ, ਨਾ ਤੁਲਹਾ ਹੈ, ਹੇ ਜਹਾਜ਼ਰੂਪ ਸ੍ਵਾਮੀ! ਤਾਰਲੈ। ੪. ਸੰ. ਤਾਰ੍ਣ. ਵਿ- ਤ੍ਰਿਣ (ਕੱਖਾਂ) ਦਾ ਬਣਿਆ ਹੋਇਆ। ੫. ਸੰਗ੍ਯਾ- ਫੂਸ ਦੀ ਅੱਗ। ੬. ਘਾਸ (ਕੱਖਾਂ) ਦਾ ਮਹ਼ਿਸੂਲ.
ਸਰੋਤ: ਮਹਾਨਕੋਸ਼