ਤਾਰੀ
taaree/tārī

ਪਰਿਭਾਸ਼ਾ

ਸੰਗ੍ਯਾ- ਤਰਨ ਦੀ ਕ੍ਰਿਯਾ. "ਹਰਿ ਕੀਰਤਿ ਤਰੁ ਤਾਰੀ." (ਗੂਜ ਮਃ ੪) "ਨਾਨਕ ਗੁਰਮੁਖਿ ਤਾਰੀ." (ਗੂਜ ਮਃ ੫) ੨. ਟਕ. ਟਕਟਕੀ. "ਨੈਨੀ ਹਰਿ ਹਰਿ ਲਾਗੀ ਤਾਰੀ." (ਮਲਾ ਮਃ ੪) ੩. ਤਾਲੀ. ਚਾਬੀ. ਕੁੰਜੀ. "ਬਿਨ ਤਾਰੀ ਤਾਰੋ ਭਿਰ੍ਯੋ ਖੁਲੇ ਨ ਕਰੈ ਉਪਾਯ." (ਨਾਪ੍ਰ) ੪. ਯੋਗਾਭ੍ਯਾਸ ਦਾ ਆਸਨ. ਚੌਕੜੀ. ਪਲਥੀ (ਪਥਲੀ). ਪੰਥੀ. "ਹੋਇ ਅਉਧੂਤ ਬੈਠੇ ਲਾਇ ਤਾਰੀ." (ਮਾਰੂ ਮਃ ੫) ੫. ਸਮਾਧਿ. "ਛੁਟੀ ਬ੍ਰਹਮ੍‍ ਤਾਰੀ, ਮਹਾਰੁਦ੍ਰ ਨਚ੍ਯੋ." (ਗ੍ਯਾਨ) ੬. ਤਾਲੀ. ਤਾੜੀ. ਦੋਹਾਂ ਹੱਥਾਂ ਦੇ ਪਰਸਪਰ ਤਾੜਨ ਤੋਂ ਉਪਜੀ ਧੁਨਿ. ਦੇਖੋ, ਕਰਤਾਰੀ। ੭. ਤਾੜ ਦੀ ਸ਼ਰਾਬ. ਤਾੜੀ। ੮. ਨਦੀ। ੯. ਨੌਕਾ. ਕਿਸ਼ਤੀ। ੧੦. ਵਿ- ਤਾਰਕ. ਤਾਰਨ ਵਾਲਾ. "ਰਾਮਨਾਮ ਭਉਜਲ ਬਿਖੁ ਤਾਰੀ." (ਵਾਰ ਵਡ ਮਃ ੪) ੧੧. ਸਿੰਧੀ- ਕ੍ਰਿਪਾ। ੧੨. ਸਹਾਇਤਾ. ਇਮਦਾਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تاری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

swim; dip
ਸਰੋਤ: ਪੰਜਾਬੀ ਸ਼ਬਦਕੋਸ਼