ਤਾਸ
taasa/tāsa

ਪਰਿਭਾਸ਼ਾ

ਸੰਗ੍ਯਾ- ਇੱਕ ਜ਼ਰਬਫ਼ਤ (ਜਰੀ ਨਾਲ ਬੁਣਿਆਂ) ਕਪੜਾ, ਜਿਸ ਦਾ ਤਾਣਾ ਰੇਸ਼ਮ ਦਾ ਅਤੇ ਬਾਣਾ ਜ਼ਰੀ ਦੀ ਤਾਰਾਂ ਦਾ ਹੁੰਦਾ ਹੈ. "ਤਾਸ ਬਾਦਲਾ ਚਮਕ ਮਹਾਨੇ." (ਗੁਪ੍ਰਸੂ) ੨. ਸੰ. ਤ੍ਵੇਸ. ਵਿ- ਭਯੰਕਰ. ਡਰਾਵਣਾ. "ਤਾਸ ਨੇਜੇ ਢੁਲੈਂ ਘੋਰ ਬਾਜੇ ਬਜੈਂ ਰਾਮ ਲੀਨੇ ਦਲੈਂ ਆਨ ਢੂਕੇ." (ਰਾਮਾਵ) ੩. ਫ਼ਾ. ਅਤੇ ਅ਼. [طاس-تاس] ਸੰਗ੍ਯਾ- ਥਾਲ। ੪. ਪਿਆਲਾ. ਦੇਖੋ, ਫ੍ਰੈਂਚ tasse. ਪੱਛਮੀ ਪੰਜਾਬੀ ਵਿੱਚ ਪਿਆਲੇ ਨੂੰ ਟਾਸ ਆਖਦੇ ਹਨ। ੫. ਫ਼ਾ. [تاش] ਤਾਸ਼. ਸਾਥੀ. ਸੰਗੀ। ੬. ਹ਼ਿੱਸੇਦਾਰ। ੭. ਸ੍ਵਾਮੀ. ਮਾਲਿਕ. "ਦੁਖਭੰਜਨ ਗੁਣਤਾਸ." (ਬਾਵਨ) ੮. ਦੇਖੋ, ਤਾਸੁ। ੯. ਸਿੰਧੀ. ਪ੍ਯਾਸ. ਤ੍ਰਿਸਾ (ਤ੍ਰਿਖਾ) ੧੦. ਪੱਤਿਆਂ ਦੀ ਇੱਕ ਖੇਡ Playing- card. ਇਸ ਦੇ ਚਾਰ ਰੰਗ ਅਤੇ ੫੨ ਪੱਤੇ ਹੁੰਦੇ ਹਨ.
ਸਰੋਤ: ਮਹਾਨਕੋਸ਼

TÁS

ਅੰਗਰੇਜ਼ੀ ਵਿੱਚ ਅਰਥ2

s. m, large metallic plate; brocade; playing cards, a game at cards; c. w. kheḍṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ