ਪਰਿਭਾਸ਼ਾ
ਸਰਵ- ਤਸ੍ਯ. ਤਿਸ ਦਾ. ਉਸ ਦੇ. "ਤਾਸੁ ਚਰਨ ਲੇ ਰਿਦੈ ਬਸਾਵਉ." (ਸਵੈਯੇ ਮਃ ੧. ਕੇ) ੨. ਉਹ. ਵਹ. "ਤਾਸੁ ਗੁਰੂ, ਮੈ ਦਾਸ." (ਸ. ਕਬੀਰ) ਉਹ ਗੁਰੂ, ਮੈ ਚੇਲਾ। ੩. ਉਸ ਨੂੰ. ਉਸ ਤਾਂਈਂ. "ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ?" (ਸ੍ਰੀ ਅਃ ਮਃ ੧) ੪. ਸੰ. ਤ੍ਰਾਸ. ਸੰਗ੍ਯਾ- ਡਰ. ਭੈ. "ਜਨ ਨਾਨਕ ਨਾਮ ਧਿਆਇ ਤੂ ਸਭ ਕਿਲਵਿਖ ਕਟਹਿ ਤਾਸੁ." (ਵਾਰ ਗਉ ੧. ਮਃ ੪) ੫. ਸੰ. ਤ੍ਰਾਹਿ. ਵ੍ਯ- ਬਚਾਓ. ਰਖ੍ਯਾ ਕਰੋ. "ਤਾਸੁ ਤਾਸੁ ਧਰਮਰਾਇ ਜਪਤ ਹੈ." (ਮਾਰੂ ਮਃ ੩) ਤ੍ਰਾਹਿ ਤ੍ਰਾਹਿ! ਧਰਮਰਾਜ ਬੋਲਦਾ ਹੈ। ੬. ਸੰ. तृषा- ਤ੍ਰਿਸਾ. ਸੰਗ੍ਯਾ- ਤੇਹ. ਪ੍ਯਾਸ. ਦੇਖੋ, ਤਾਸ ੯. "ਜਪਿ ਹਰਿ ਚਰਨ ਮਿਟੀ ਖੁਧ ਤਾਸੁ." (ਗਉ ਮਃ ੫) ਭੁੱਖ ਤੇ ਪ੍ਯਾਸ। ੭. ਸੰ. ਤ੍ਵੇਸ. ਚਮਕ. ਪ੍ਰਕਾਸ਼. "ਊਚਉ ਪਰਬਤ ਗਾਖੜੋ ਨਾ ਪਉੜੀ ਤਿਤੁ ਤਾਸੁ." (ਸ੍ਰੀ ਅਃ ਮਃ ੧) ਨਾ ਪੌੜੀ ਹੈ ਨਾ ਰੌਸ਼ਨੀ.
ਸਰੋਤ: ਮਹਾਨਕੋਸ਼