ਤਾਹੀ
taahee/tāhī

ਪਰਿਭਾਸ਼ਾ

ਵ੍ਯ- ਤਬ ਹੀ. ਤਭੀ. "ਅੰਤਰ ਕੀ ਗਤਿ ਤਾਹੀ." (ਸੋਰ ਮਃ ੧) ਅੰਦਰ ਦੀ ਸ਼ੁੱਧੀ ਤਬ ਹੀ। ੨. ਤਹਾਂ ਹੀ ਓਥੇ ਹੀ. "ਠਾਕੁਰ, ਜਾਂ ਸਿਮਰਾ ਤੂੰ ਤਾਹੀ." (ਗੂਜ ਮਃ ੫) "ਨਾਨਕ ਮਨ ਲਾਗਾ ਹੈ ਤਾਹੀ." (ਬਿਲਾ ਮਃ ੫) ੩. ਤਿਸੀ. ਉਸੀ. "ਤਾਹੀ ਸਮੇਤ ਹਨੇ ਤੁਮ ਕੋ." (ਕ੍ਰਿਸਨਾਵ)
ਸਰੋਤ: ਮਹਾਨਕੋਸ਼