ਤਾਹੂ
taahoo/tāhū

ਪਰਿਭਾਸ਼ਾ

ਵਿ- ਤਾਹਣ ਵਾਲਾ. ਦੇਖੋ, ਤਾਹਣਾ। ੨. ਸਰਵ- ਵਹੀ. ਓਹੀ. "ਤਾਹੂ ਖਰੇ ਸੁਜਾਣ." (ਸਵਾ ਮਃ ੧) ੩. ਤਿਸੇ ਹੀ. ਉਸੇ ਹੀ. "ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ." (ਸੂਹੀ ਮਃ ੫) ੪. ਤਿਸ ਦੇ. ਉਸ ਦੇ. "ਸਗਲ ਮਨੋਰਥ ਪੂਰਨ ਤਾਹੂ." (ਸਾਰ ਮਃ ੫) ੫. ਵ੍ਯ- ਤਾਹਮ. ਤੌਭੀ. ਤਿਸ ਪਰ ਭੀ "ਜੇ ਤੂ ਤਾਰੂ ਪਾਣਿ, ਤਾਹੂ ਪੁਛੁ ਤਿੜੰਨਕਲ." (ਸਵਾ ਮਃ ੧) ਜੇ ਤੂੰ ਪਾਣੀ ਦਾ ਆਪ ਤਾਰੂ ਹੈਂ, ਤਾਂਭੀ ਤਰਣਵਿਦ੍ਯਾ ਪੁੱਛ.
ਸਰੋਤ: ਮਹਾਨਕੋਸ਼

TÁHÚ

ਅੰਗਰੇਜ਼ੀ ਵਿੱਚ ਅਰਥ2

a, Desirous; rejected; irresolute.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ