ਪਰਿਭਾਸ਼ਾ
ਕ੍ਰਿ- ਬਾਲਕ ਨੂੰ ਬਦ ਨਜਰ ਨਾ ਲੱਗੇ, ਇਸ ਵਾਸਤੇ ਇਸਤ੍ਰੀਆਂ ਤਿਨਕਾ ਉਸਦੇ ਸਿਰ ਤੋਂ ਵਾਰਕੇ ਤੋੜਦੀਆਂ ਹਨ। ੨. ਮੋਏ ਪ੍ਰਾਣੀ ਦੀ ਚਿਤਾ ਵਿੱਚ, ਦਾਹ ਸਮੇਂ ਤਿਨਕਾ ਤੋੜਕੇ ਸਿੱਟਣਾ. ਇਸ ਦਾ ਭਾਵ ਇਹ ਹੈ ਕਿ ਹੁਣ ਸਾਡੇ ਨਾਲੋਂ ਸੰਬੰਧ ਟੁੱਟਾ. "ਤਨ ਕੋ ਦਾਹਤ ਹੀ ਪਰਿਵਾਰਾ। ਪੁਨ ਤਿਨ ਤੋਰਹਿ ਆਇ ਆਗਾਰਾ." (ਨਾਪ੍ਰ) ੩. ਕਿਸੇ ਨਾਲੋਂ ਆਪਣਾ ਸੰਬੰਧ ਅਲਗ ਕਰਨਾ.
ਸਰੋਤ: ਮਹਾਨਕੋਸ਼