ਤਿਲੁ
tilu/tilu

ਪਰਿਭਾਸ਼ਾ

(ਸੰ. तिल. ਧਾ- ਜਾਣਾ, ਚੋਪੜਨਾ) ਸੰ. तिल. ਸੰਗ੍ਯਾ- ਤਿਲ ਦਾ ਬੂਟਾ. "ਜਿਉ ਬੂਆੜ ਤਿਲੁ ਖੇਤ ਮਾਹਿ ਦੁਹੇਲਾ." (ਸੁਖਮਨੀ) ੨. ਤਿਲ ਦਾ ਬੀਜ. ਤੈਲਫਲ. L. Sesamum Indicum. ਦੇਖੋ, ਤਿਲਾਂਜਲੀ। ੩. ਤਿਲ ਦੇ ਆਕਾਰ ਦਾ ਕਾਲਾ ਦਾਗ, ਜੋ ਤੁਚਾ ਵਿੱਚ ਹੁੰਦਾ ਹੈ. ਖ਼ਾਲ। ੪. ਵਿ- ਤਿਲ ਜਿੰਨਾਂ. ਤਿਲਮਾਤ੍ਰ. "ਜੇਕੋ ਪਾਵੈ ਤਿਲ ਕਾ ਮਾਨੁ." (ਜਪੁ) ੫. ਕ੍ਸ਼੍‍ਣਮਾਤ੍ਰ. "ਖਿਨੁ ਆਵੈ ਤਿਲੁ ਜਾਵੈ." (ਸੂਹੀ ਮਃ ੧) ੬. ਅ਼. [طِل] ਤ਼ਿੱਲ ਸੰਗ੍ਯਾ- ਧੋਖਾ. ਛਲ. "ਗੁਰੁ ਮਿਲੈ ਨਾ ਤਿਸੁ ਤਿਲ ਨ ਤਮਾਇ." (ਸ੍ਰੀ ਅਃ ਮਃ ੧) ਨਾ ਉਸ ਵਿੱਚ ਕਪਟ ਹੈ ਨਾ ਤ਼ਮਅ਼ ਹੈ.; ਦੇਖੋ, ਤਿਲ। ੨. ਤਿਲਮਾਤ੍ਰ. ਭਾਵ- ਥੋੜਾ ਜਿਹਾ. ਤਨਿਕ.
ਸਰੋਤ: ਮਹਾਨਕੋਸ਼