ਪਰਿਭਾਸ਼ਾ
ਨਾਭੇ ਅਤੇ ਜੀਂਦ ਰਾਜਵੰਸ਼ ਦਾ ਵਡੇਰਾ, ਬਾਬੇ ਫੂਲ ਦਾ ਵਡਾ ਸੁਪੁਤ੍ਰ. ਇਸ ਨੇ ਆਪਣੇ ਛੋਟੇ ਭਾਈ ਰਾਮਸਿੰਘ ਨਾਲ ਮਿਲਕੇ ਦਮਦਮੇ ਸਾਹਿਬ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਪਦ ਧਾਰਣ ਕੀਤਾ. ਇਨ੍ਹਾਂ ਪੁਰ ਜੋ ਕਲਗੀਧਰ ਦੀ ਅਪਾਰ ਕ੍ਰਿਪਾ ਹੋਈ ਹੈ ਉਸ ਦਾ ਅਨੁਮਾਨ ਹੇਠ ਲਿਖੇ ਹ਼ੁਕਮਨਾਮੇ ਤੋਂ ਹੋ ਸਕਦਾ ਹੈ:-#ੴ ਸਤਿਗੁਰੂ ਜੀ ॥#ਸ੍ਰੀ ਗੁਰੂ ਜੀਉ ਕੀ ਆਗਿਆ ਹੈ ਭਾਈ ਤੇਲੋਕਾ ਭਾਈ ਰਾਮਾ ਸਰਬਤ ਸੰਗਤ ਗੁਰੂ ਰਖੈਗਾ ਤੁਧ ਜਮੀਅਤ ਲੈਕੇ ਅਸਾਡੇ ਹਜੂਰ ਆਵਣਾ ਮੇਰੀ ਤੇਰੇ ਉਪਰਿ ਬਹੁਤ ਖੁਸੀ ਹੈ ਤੇਰਾ ਘਰੁ ਮੇਰਾ ਹੈ ਤੁਥੁ ਹੁਕਮੁ ਦੇਖਦਿਆ ਹੀ ਛੇਤੀ ਅਸਾਡੇ ਹਜੂਰ ਆਵਣਾ ਤੇਰਾ ਘਰੁ ਮੇਰਾ ਅਸੈ¹ ਤੁਧੁ ਸਿਤਾਬੀ ਹੁਕਮ ਦੇਖਦਿਆ ਹੀ ਆਵਣਾ ਤੁਸਾਂ ਅਸਵਾਰ ਲੈਕੇ ਆਵਣਾ ਜਰੂਰ ਆਵਣਾ ਤੇਰੇ ਉਤੈ ਅਸਾਡੀ ਭਾਰੀ ਮਿਹਰਵਾਨਗੀ ਅਸੈ ਤੈ ਆਵਣਾ ਇਕ ਜੋੜਾ² ਭੇਜਾ ਹੈ ਰਖਾਵਣਾ ਭਾਦੋਂ ੨. ਸੰਮਤ ੫੩॥" (੧੭੫੩)#ਇਹ ਅਸਲ ਹੁਕਮਨਾਮਾ ਬਾਬਾ ਆਲਾਸਿੰਘ ਜੀ ਦੇ ਬੁਰਜ ਪਟਿਆਲੇ ਹੈ, ਅਤੇ ਇਸ ਦੀ ਨਕ਼ਲ ਨਾਭੇ ਅਰ ਸੰਗਰੂਰ ਹੈ. ਦੇਖੋ, ਨਾਭਾ, ਪਟਿਆਲਾ ਅਤੇ ਫੂਲਵੰਸ਼.
ਸਰੋਤ: ਮਹਾਨਕੋਸ਼