ਤਿਲੋਕੀ
tilokee/tilokī

ਪਰਿਭਾਸ਼ਾ

ਸੰਗ੍ਯਾ- ਤ੍ਰਿਲੋਕ. ਤਿੰਨ ਲੋਕ। ੨. ਇੱਕ ਛੰਦ. ਇਸ ਦਾ ਨਾਮ "ਉਪਚਿਤ੍ਰਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸੋਲਾਂ ਮਾਤ੍ਰਾ, ਚਾਰ ਅਰ ਅੱਠ ਮਾਤ੍ਰਾ ਪਿੱਛੋਂ ਗੁਰੁ ਅੱਖਰ, ਅਤੇ ਚਰਣ ਦੇ ਅੰਤ ਗੁਰੁ.#ਉਦਾਹਰਣ-#ਸਤਜੁਗ ਆਦਿ ਕਲੀਯੁਗ ਅੰਤੇ,#ਜਹਿਂ ਤਹਿਂ ਆਨਦ ਸੰਤ ਮਹੰਤੇ,#ਬਾਜਤ ਤੂਰੰ ਗਾਵਤ ਗੀਤਾ,#ਜਹਿਂ ਤਹਿਂ ਕਲਕੀ ਜੁੱਧਨ ਜੀਤਾ. (ਕਲਕੀ)#(ਅ) ਪਿੰਗਲਗ੍ਰੰਥਾਂ ਵਿੱਚ ਤਿਲੋਕੀ ਦਾ ਇੱਕ ਹੋਰ ਰੂਪ ਭੀ ਹੈ- ਚਾਰ ਚਰਣ, ਪ੍ਰਤਿ ਚਰਣ ੨੧. ਮਾਤ੍ਰਾ, ੧੧- ੧੦ ਪੁਰ ਵਿਸ਼੍ਰਾਮ, ਅੰਤ ਲਘੁ ਗੁਰੁ.#ਉਦਾਹਰਣ-#ਸ਼੍ਰੀ ਗੁਰੂ ਕਰ੍ਯੋ ਬਖਾਨ, ਸਿੱਖ ਸੇਵਕ ਸੁਨੋ,#ਪਰਸੁਖ ਕੋ ਸੁਖ ਮਾਨ, ਦੁੱਖ ਕੋ ਦੁਖ ਗੁਨੋ,#ਜੁਲਮ ਮਿਟਾਵਨ ਹੇਤ, ਕਮਰ ਬਾਂਧੇ ਰਹੋ,#ਨਿਜ ਵਡਿਆਈ ਮਾਨ, ਸ੍ਵਪਨ ਮੇ ਨਾ ਚਹੋ.
ਸਰੋਤ: ਮਹਾਨਕੋਸ਼