ਤਿੰਨ ਅਗਨੀਆਂ
tinn aganeeaan/tinn aganīān

ਪਰਿਭਾਸ਼ਾ

ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਤਿੰਨ ਅਗਨੀਆਂ ਮੰਨੀਆਂ ਹਨ:-#੧. ਭੌਮ ਅਥਵਾ ਦਾਵਾ ਅਗਨਿ, ਜਿਸ ਨਾਲ ਲੋਕ ਆਪਣੇ ਭੋਜਨ ਆਦਿ ਦੇ ਕਾਰਯ ਸਿੱਧ ਕਰਦੇ ਹਨ ਅਤੇ ਬਣਾਂ ਨੂੰ ਭਸਮ ਕਰਦੀ ਦੇਖੀ ਜਾਂਦੀ ਹੈ।#੨. ਦਿਵ੍ਯ, ਜੋ ਆਕਾਸ਼ ਵਿੱਚ ਬਿਜਲੀਰੂਪ ਹੈ।#੩. ਉਦਰ ਅਥਵਾ ਜਠਰ ਅਗਨਿ, ਜੋ ਸ਼ਰੀਰ ਦੀ ਗਰਮੀ ਹੈ, ਅਤੇ ਜਿਸ ਕਰਕੇ ਖਾਧੀ ਗ਼ਿਜਾ ਹਜਮ ਹੁੰਦੀ ਹੈ. ਦੇਖੋ, ਜਠਰਾਗਨਿ।#ਕਰਮਕਾਂਡ ਵਾਲਿਆਂ ਨੇ ਤਿੰਨ ਅਗਨੀਆਂ ਇਹ ਮੰਨੀਆਂ ਹਨ:-#(ੳ) ਗਾਰ੍‍ਹਪਤ੍ਯ (गार्हंपत्य), ਜਿਸ ਨਾਲ ਯੱਗ ਦੇ ਬਰਤਨ ਤਪਾਏ ਜਾਂਦੇ ਹਨ ਅਤੇ ਯੱਗ ਨਿਮਿੱਤ ਭੋਜਨ ਆਦਿ ਸਾਮਗ੍ਰੀ ਪਕਾਈਦੀ ਹੈ.#(ਅ) ਆਹਵਨੀਯ, ਗਾਰ੍‍ਹਪਤ੍ਯ ਅਗਨਿ ਵਿੱਚੋਂ ਮੰਤ੍ਰਾਂ ਸਹਿਤ ਲੈਕੇ ਯੱਗਮੰਡਪ ਦੇ ਪੂਰਵ ਵੱਲ ਹਵਨ ਵਾਸਤੇ ਰੱਖੀ ਹੋਈ ਅਗਨਿ.#(ੲ) ਦਾਕ੍ਸ਼ਿਨ੍ਯ (दाक्षिण्य), ਯੱਗਮੰਡਪ ਦੇ ਦੱਖਣ ਵੱਲ ਰੱਖੀ ਹੋਈ ਅਗਨਿ, ਜਿਸ ਨਾਲ ਯੱਗਸਮਾਪਤੀ ਦੀ ਪੂਜਾ ਹੁੰਦੀ ਹੈ ਅਤੇ ਯਗ ਕਰਾਉਣ ਵਾਲੇ ਦੱਛਣਾ ਲੈਕੇ ਯਜਮਾਨ ਨੂੰ ਸ੍ਵਸ੍ਤਿਵਾਚਨ ਕਰਦੇ ਹਨ.
ਸਰੋਤ: ਮਹਾਨਕੋਸ਼