ਪਰਿਭਾਸ਼ਾ
ਭਾਰਤ ਦੇ ਉੱਤਰ ਵੱਲ ਇੱਕ ਪਹਾੜੀ ਸਰਦ ਦੇਸ਼. ਭੋਂਟ. ਇਸ ਦੇ ਉੱਤਰ ਤੇ ਪੂਰਬ ਵੱਲ ਚੀਨ, ਦੱਖਣ ਵੱਲ ਨੈਪਾਲ ਭੂਟਾਨ ਤੇ ਹਿਮਾਲੇ ਦੇ ਪਹਾੜੀ ਇਲਾਕੇ ਅਤੇ ਪੱਛਮ ਵੱਲ ਕਸ਼ਮੀਰ ਹੈ. ਤਿੱਬਤ ਦਾ ਰਕਬਾ ੪੬੩, ੨੦੦ ਵਰਗ ਮੀਲ ਅਤੇ ਆਬਾਦੀ ੨, ੦੦੦, ੦੦੦ ਹੈ. ਤਿੱਬਤ ਚੀਨ ਰਾਜ ਦੇ ਅਧੀਨ ਹੈ, ਇਸ ਦਾ ਹੁਕਮਰਾਂ ਦਲਾਈਲਾਮਾ ਅਤੇ ਰਾਜਧਾਨੀ ਲ੍ਹਾਸਾ (Lhassa) ਹੈ. ਇਸ ਦੇਸ਼ ਤੋਂ ਉਂਨ ਕਸਤੂਰੀ ਸੋਨਾ ਖੱਲਾਂ ਅਤੇ ਅਨੇਕ ਦਵਾਈਆਂ ਦੇਸ਼ਾਂਤਰਾਂ ਨੂੰ ਜਾਂਦੀਆਂ ਹਨ. ਤਿੱਬਤ ਵਿੱਚ ਜਗਤਪ੍ਰਸਿੱਧ ਮਾਨਸਰ ਤਾਲ ਹੈ ਅਤੇ ਇਸ ਦੇਸ਼ ਦੇ ਨਿਵਾਸੀ ਬੌੱਧ ਹਨ. ਕਈ ਵਿਦ੍ਵਾਨ ਇਸ ਦਾ ਮੂਲ "ਤ੍ਰਿਵਿਸ੍ਟਪ" ਦਸਦੇ ਹਨ. ਚੀਨੀ ਇਸ ਨੂੰ ਦੁਨੀਆਂ ਦੀ ਛੱਤ (Roof of the World) ਆਖਦੇ ਹਨ, ਕਿਉਂਕਿ ਇਹ ਬਹੁਤ ਉੱਚਾ ਹੈ.
ਸਰੋਤ: ਮਹਾਨਕੋਸ਼