ਪਰਿਭਾਸ਼ਾ
ਸੰਗ੍ਯਾ- ਤੁਸ (ਫੂਸ) ਦੀ ਅਨਲ (ਅੱਗ). ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਕਈ ਪਾਪੀਆਂ ਨੂੰ ਇਸ ਅੱਗ ਨਾਲ ਸੜ ਮਰਨਾ ਅਤੇ ਮਾਰਨਾ ਵਿਧਾਨ ਹੈ.#ਕੁਮਾਰਲ ਭੱਟ (ਭੱਟਪਾਦ) ਬੌੱਧਾਂ ਤੋਂ ਵਿਦ੍ਯਾ ਪੜ੍ਹਕੇ ਉਨ੍ਹਾਂ ਦੇ ਹੀ ਮਤ ਦਾ ਖੰਡਨ ਕਰਦਾ ਰਿਹਾ, ਇਸ ਪਾਪ ਦੇ ਬਦਲੇ ਉਹ ਤੁਖਾਨਲ ਵਿੱਚ ਸੜਕੇ ਮਰ ਗਿਆ. ਦੇਖੋ, ਸ਼ੰਕਰ ਦਿਗਵਿਜਯ, ਸਰਗ ੭। ੨. ਭਾਵ- ਥੋੜਾ ਚਿਰ ਰਹਿਣ ਵਾਲੀ ਵਸ੍ਤੁ. ਫੂਸ ਦੀ ਅੱਗ. ਦੇਖੋ ਤ੍ਰਿਣ ਕੀ ਅਗਨਿ.
ਸਰੋਤ: ਮਹਾਨਕੋਸ਼