ਪਰਿਭਾਸ਼ਾ
ਸੰਗ੍ਯਾ- ਤੁਖਾਰ ਦੇਸ਼ ਦਾ ਵਸਨੀਕ। ੨. ਤੁਖਾਰ ਦੀ ਘੋੜੀ। ੩. ਘੋੜੀ. ਦੇਖੋ, ਤੁਖਾਈ ੨। ੪. ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜਿਸ ਦਾ ਗ੍ਰਹ ਸੁਰ ਸੜਜ, ਵਾਦੀ ਰਿਸਭ, ਪੰਚਮ ਸੰਵਾਦੀ ਅਤੇ ਮੱਧਮ, ਅਨੁਵਾਦੀ ਹੈ. ਇਸ ਵਿੱਚ ਦੋਵੇਂ ਗਾਂਧਾਰ ਅਤੇ ਦੋਵੇਂ ਮੱਧਮ ਲਗਦੇ ਹਨ. ਗਾਉਣ ਦਾ ਵੇਲਾ ਚਾਰ ਘੜੀ ਦਿਨ ਚੜ੍ਹੇ ਹੈ.#ਸ ਰਾ ਗ ਗਾ ਮ ਮਾ ਪ ਧਾ ਨ.#ਕਈਆਂ ਨੇ ਪੰਚਮ ਵਰਜਿਤ ਮੰਨਕੇ ਤੁਖਾਰੀ ਸਾੜਵ ਲਿਖੀ ਹੈ. ਸੜਜ ਗਾਂਧਾਰ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਇਸ ਹਾਲਤ ਵਿੱਚ ਮੱਧਮ ਵਾਦੀ. ਸੜਜ ਸੰਵਾਦੀ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਤੁਖਾਰੀ ਦਾ ਨੰਬਰ ਬਾਈਹਵਾਂ ਹੈ.
ਸਰੋਤ: ਮਹਾਨਕੋਸ਼