ਤੁਰਕਿਸਤਾਨ
turakisataana/turakisatāna

ਪਰਿਭਾਸ਼ਾ

ਫ਼ਾ. [تُرکِستان] ਸੰ. ਤੁਰੁਸਕ ਸ੍‍ਥਾਨ. ਏਸ਼ੀਆ ਅਤੇ ਯੂਰੋਪ ਦੇ ਅੰਤਰਗਤ ਇੱਕ ਦੇਸ਼, ਇਸ ਦਾ ਪੂਰਬੀ ਭਾਗ ਚੀਨ ਦੇ ਅਧੀਨ ਹੈ, ਜਿਸ ਦਾ ਰਕਬਾ ੪੩੧, ੮੦੦ ਵਰਗਮੀਲ ਅਤੇ ਆਬਾਦੀ ੧, ੨੦੦, ੦੦੦ ਹੈ. ਪੱਛਮੀ ਤੁਰਕਿਸਤਾਨ ਰੂਸ ਦੇ ਅਧੀਨ ਹੈ, ਜਿਸ ਦਾ ਰਕਬਾ ੪੧੯, ੨੧੯ ਅਤੇ ਆਬਾਦੀ ੭, ੨੦੦, ੦੦੦ ਹੈ। ੨. ਅਨੇਕ ਲੇਖਕਾਂ ਨੇ ਸਲਤਨਤ ਰੂਮ (Turkish Empire) ਨੂੰ ਤੁਰਕਿਸਤਾਨ ਲਿਖ ਦਿੱਤਾ ਹੈ.
ਸਰੋਤ: ਮਹਾਨਕੋਸ਼