ਤੁਰਮਤੀ
turamatee/turamatī

ਪਰਿਭਾਸ਼ਾ

ਇਹ ਸ੍ਯਾਹਚਸ਼ਮ ਸ਼ਿਕਾਰੀ ਪੰਛੀ ਹੈ. ਇਸ ਦਾ ਘਰ ਪੰਜਾਬ ਹੈ. ਕੱਦ ਘੁੱਗੀ ਬਰਾਬਰ ਹੁੰਦਾ ਹੈ. ਸਿਰ ਦਾ ਰੰਗ ਸੁਰਖੀ ਦੀ ਝਲਕ ਵਾਲਾ ਹੋਇਆ ਕਰਦਾ ਹੈ. ਨਰ ਨੂੰ ਤੁਰਮਤਾ ਆਖਦੇ ਹਨ. ਇਹ ਜੋੜਾ ਮਿਲਕੇ ਛੋਟੀਆਂ ਚਿੜੀਆਂ ਦਾ ਸ਼ਿਕਾਰ ਕਰਦਾ ਹੈ. ਖਾਸ ਕਰਕੇ ਸਵੇਰ ਵੇਲੇ ਚੰਡੋਲ ਦਾ ਸ਼ਿਕਾਰ ਇਸ ਨੂੰ ਬਹੁਤ ਪਿਆਰਾ ਹੈ. ਚੇਤ ਵੈਸਾਖ ਵਿੱਚ ਮਦੀਨ ਉੱਚੇ ਬਿਰਛਾਂ ਤੇ ਆਲ੍ਹਣਾ ਬਣਾਕੇ ਆਂਡੇ ਦਿੰਦੀ ਹੈ, ਸ਼ਿਕਾਰੀ ਇਸ ਨੂੰ ਛੋਟੇ ਪੰਛੀਆਂ ਦਾ ਸ਼ਿਕਾਰ ਕਰਨ ਲਈ ਕੇਵਲ ਛੀ ਮਹੀਨੇ ਰਖਦੇ ਹਨ.
ਸਰੋਤ: ਮਹਾਨਕੋਸ਼

TURMATÍ

ਅੰਗਰੇਜ਼ੀ ਵਿੱਚ ਅਰਥ2

s. f, The name of a kind of hawk.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ