ਪਰਿਭਾਸ਼ਾ
ਅ਼. [تُرنجبین] ਸੰਗ੍ਯਾ- ਇੱਕ ਪ੍ਰਕਾਰ ਦੀ ਸ਼ੱਕਰ, ਜੋ ਖ਼ੁਰਾਸਾਨ ਵਿੱਚ ਊਂਟਕਟਾਰੇ ਦੇ ਬੂਟਿਆਂ ਨੂੰ ਲਗਦੀ ਹੈ. ਸੰਸਕ੍ਰਿਤ ਵਿੱਚ ਇਸ ਦਾ ਨਾਉਂ "ਯਵਾਸ ਸ਼ਰ੍ਕਰਾ" ਹੈ. ਯੂਨਾਨੀ ਹਕੀਮਾਂ ਦੇ ਮਤ ਅਨੁਸਾਰ ਇਸ ਦੀ ਤਾਸੀਰ ਗਰਮ ਤਰ ਅਤੇ ਦ੍ਰਾਵਕ ਹੈ. ਵੈਦ੍ਯਕ ਗ੍ਰੰਥਾਂ ਵਿੱਚ ਤੁਰੰਜਬੀਨ ਸਰਦ ਤਰ ਹੈ. ਇਹ ਖਾਂਸੀ ਨੂੰ ਦਬਾਉਂਦੀ ਅਤੇ ਅੰਤੜੀ ਦੀ ਮਲ ਝਾੜਦੀ ਹੈ. ਛਾਤੀ ਦੀ ਪੀੜ ਹਟਾਉਂਦੀ ਹੈ। ੨. ਨਿੰਬੂ ਦੇ ਰਸ ਦਾ ਸ਼ਰਬਤ।
ਸਰੋਤ: ਮਹਾਨਕੋਸ਼