ਤੁਲਿ
tuli/tuli

ਪਰਿਭਾਸ਼ਾ

ਸੰ. ਤੁਲ੍ਯ. ਵਿ- ਸਮਾਨ. ਬਰਾਬਰ. "ਕੀੜੀ ਤੁਲਿ ਨ ਹੋਵਨੀ." (ਜਪੁ) "ਜਨੁ ਨਾਨਕੁ ਭਗਤੁਦਰਿ ਤੁਲਿ ਬ੍ਰਹਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸੰਗ੍ਯਾ- ਤੁਲਨਾ. ਤੋਲ. ਵਜ਼ਨ. "ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ." (ਵਡ ਛੰਤ ਮਃ ੧) ਨਾਮ ਦੇ ਵਜ਼ਨ ਤੁਲ੍ਯ ਨਹੀਂ। ੩. ਸੰ. ਜੁਲਾਹੇ ਦੀ ਕੂਚੀ। ੪. ਮੁਸੁੱਵਰ ਦੀ ਕੂਚੀ.
ਸਰੋਤ: ਮਹਾਨਕੋਸ਼

TULI

ਅੰਗਰੇਜ਼ੀ ਵਿੱਚ ਅਰਥ2

s. m. (K.), ) Grass stalk.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ