ਪਰਿਭਾਸ਼ਾ
ਦੇਖੋ, ਇੰਦ੍ਰਾਯਨ. "ਪੇਖੰਦੜੋ ਕੀ ਭੁਲ ਤੁੰਮਾ ਦਿਸਮੁ ਸੋਹਣਾ." (ਵਾਰ ਜੈਤ) ਤੁੰਮਾ ਦੇਖਣ ਵਿੱਚ ਖਰਬੂਜੇ ਅਤੇ ਮਤੀਰੇ ਜੇਹਾ ਸੁੰਦਰ ਹੁੰਦਾ ਹੈ, ਪਰ ਵਿੱਚੋਂ ਬਹੁਤ ਕੌੜਾ ਹੋਇਆ ਕਰਦਾ ਹੈ. ਤੁੰਮਾ ਦਸ੍ਤਾਵਰ ਅਤੇ ਬਾਦੀ ਦੇ ਰੋਗ ਦੂਰ ਕਰਦਾ ਹੈ. ਕਪਟੀ ਅਤੇ ਪਾਖੰਡੀ ਨੂੰ ਤੁੰਮੇ ਦਾ ਦ੍ਰਿਸ੍ਟਾਂਤ ਦਿੱਤਾ ਜਾਂਦਾ ਹੈ.
ਸਰੋਤ: ਮਹਾਨਕੋਸ਼