ਪਰਿਭਾਸ਼ਾ
ਸ਼ਹਿਰ ਅਮ੍ਰਿਤਸਰ ਤੋਂ ਦੱਖਣ ਵੱਲ ਸੁਲਤਾਨਵਿੰਡ ਦੇ ਰਕ਼ਬੇ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਹੈ. ਸਤਿਗੁਰੂ ਜੀ ਕਦੇ ਕਦੇ ਇੱਥੇ ਤੂਤ ਬਿਰਛ ਤਲੇ ਆਕੇ ਬੈਠਦੇ ਹੁੰਦੇ ਸਨ, ਉਹ ਤੂਤ ਅਜੇ ਮੌਜੂਦ ਹੈ ਅਤੇ ਬਹੁਤ ਮੋਟਾ ਹੈ. ਮੰਜੀਸਾਹਿਬ ਅਥਵਾ ਕੋਈ ਚੰਗਾ ਅਸਥਾਨ ਬਣਿਆ ਹੋਇਆ ਨਹੀਂ, ਤਦੇ ਹੀ ਇਹੁ ਗੁਰਦ੍ਵਾਰਾ ਪ੍ਰਸਿੱਧ ਨਹੀਂ ਹੈ. ਪੁਜਾਰੀ ਭੀ ਕੋਈ ਨਹੀਂ. ਇੱਕ ਸਾਧਾਰਣ ਜਿਹਾ ਕੱਚਾ ਮਕਾਨ ਬਣਿਆ ਹੋਇਆ ਹੈ. ਅਮ੍ਰਿਤਸਰ ਅਤੇ ਸੁਲਤਾਨਵਿੰਡ ਦੇ ਵਿਚਕਾਰ ਜੋ ਚੁੰਗੀਖ਼ਾਨਾ ਹੈ. ਉਸ ਤੋਂ ਇਹ ਇੱਕ ਫਰਲਾਂਗ ਦੇ ਕ਼ਰੀਬ ਪੱਛਮ ਹੈ, ਅਤੇ ਅਮ੍ਰਿਤਸਰ ਸਟੇਸ਼ਨ ਤੋਂ ਦੋ ਮੀਲ ਅਗਨਿਕੋਣ ਹੈ.
ਸਰੋਤ: ਮਹਾਨਕੋਸ਼