ਤੇਰਾ ਜੋਰ
tayraa jora/tērā jora

ਪਰਿਭਾਸ਼ਾ

ਤੇਰਾ ਬਲ. ਤੇਰੀ ਸ਼ਕਤਿ. ਦਸਮਗ੍ਰੰਥ ਵਿੱਚ ਇਹ ਪਦ ਕਈ ਥਾਂਈ ਛੰਦਾਂ ਦੇ ਮੁੱਢ ਆਉਂਦਾ ਹੈ. ਭਾਵ ਇਹ ਹੈ ਕਿ ਜੋ ਕੁਝ ਮੈਂ ਵਰਣਨ ਕਰਦਾ ਹਾਂ, ਇਹ ਤੇਰੀ ਸ਼ਕਤਿ ਦਾ ਪ੍ਰਭਾਵ ਹੈ, ਮੈ ਸੁਤੇ ਕੁਝ ਕਹਿਣ ਨੂੰ ਸਮਰਥ ਨਹੀਂ.
ਸਰੋਤ: ਮਹਾਨਕੋਸ਼