ਪਰਿਭਾਸ਼ਾ
ਫ਼ਾ. [طوطی] ਤ਼ੂਤ਼ੀ. ਸੰਗ੍ਯਾ- ਸ਼ੁਕ. ਕੀਰ. ਹਰੇ ਰੰਗ ਦਾ ਇੱਕ ਪ੍ਰਸਿੱਧ ਪੰਛੀ, ਜਿਸ ਦੀ ਚੁੰਜ ਲਾਲ ਹੁੰਦੀ ਹੈ. ਤੋਤੇ ਅਨੇਕ ਆਕਾਰ ਅਤੇ ਰੰਗ ਦੇ ਭੀ ਦੇਸ਼ਭੇਦ ਕਰਕੇ ਹੋਇਆ ਕਰਦੇ ਹਨ. "ਦੁਰਮਤਿ ਦੇਖ ਦਿਆਲੁ ਹੁਇ ਹੱਥਹੁ ਉਸ ਨੋ ਦਿੱਤੁਸ ਤੋਤਾ." (ਭਾਗੁ) ੨. ਤੋੜੇਦਾਰ ਬੰਦੂਕ ਦਾ ਘੋੜਾ. ਤੋੜੇ ਨੂੰ ਪਲੀਤੇ ਵਿੱਚ ਲਾਉਣ ਦੀ ਚਿਮਟੀ. "ਤੋਰਾ ਉਭਾਰ ਤੋਤੇ ਜੜੰਤ." (ਗੁਪ੍ਰਸੂ) ੩. ਮਹਿਤਾ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਗੁਰਬਾਣੀ ਦੇ ਵਿਚਾਰ ਦਾ ਉਪਦੇਸ਼ ਦਿੱਤਾ. ਇਹ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਦਾ ਪ੍ਰਧਾਨ ਯੋਧਾ ਸੀ ਅਤੇ ਵਡੀ ਵੀਰਤਾ ਦਿਖਾਉਂਦਾ ਹੋਇਆ ਅਮ੍ਰਿਤਸਰ ਜੀ ਦੇ ਜੰਗ ਵਿੱਚ ਸ਼ਹੀਦ ਹੋਇਆ.
ਸਰੋਤ: ਮਹਾਨਕੋਸ਼
TOTÁ
ਅੰਗਰੇਜ਼ੀ ਵਿੱਚ ਅਰਥ2
s. m, parrot; a wooden image of a parrot on the upper part of a door frame; the cock of a matchlock. A pet parrot is called Gaṇga Rám, by Hindus and Míáṇ Miṭṭhú by Muhammedans.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ