ਪਰਿਭਾਸ਼ਾ
ਸੰ. ਸੰਗ੍ਯਾ- ਨੇਜ਼ਾ. ਬਰਛਾ. ਭਾਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸ, ਜ, ਜ. , , .#ਉਦਾਹਰਣ-#ਅਕਲੰਕ ਰੂਪ ਅਪਾਰ,#ਸਭ ਲੋਕ ਸੋਕ ਉਧਾਰ,#ਕਲਿਕਾਲ ਕਰ੍ਮ ਬਿਹੀਨ,#ਸਭ ਕਰ੍ਮ ਧਰ੍ਮ ਪ੍ਰਬੀਨ. (ਅਕਾਲ)#(ਅ) ਤੋਮਰ ਨੂੰ ਕਈ ਵਿਦ੍ਵਾਨਾਂ ਨੇ ਮਾਤ੍ਰਿਕ ਮੰਨਕੇ ਲੱਛਣ ਕੀਤਾ ਹੈ ਕਿ ਪ੍ਰਤਿ ਚਰਣ ਬਾਰਾਂ ਮਾਤ੍ਰਾ, ਅੰਤ ਗੁਰੁ ਲਘੁ.#ਉਦਾਹਰਣ-#ਮਨਿ ਪ੍ਰੀਤਿ ਦਰਸਨ ਪਿਆਸ,¹#ਗੋਬਿੰਦ ਪੂਰਨ ਆਸ, ×××#ਪ੍ਰਭੁ ਤੁਧ ਬਿਨਾ ਨਹੀਂ² ਹੋਰ,#ਮਨਿ ਪ੍ਰੀਤਿ ਚੰਦ ਚਕੋਰ. ××× (ਬਿਲਾ ਅਃ ਮਃ ੫)#(ੲ) ਕ੍ਰਿਸਨਾਵਤਾਰ ਵਿੱਚ ਤੋਮਰ ਦਾ ਇੱਕ ਹੋਰ ਰੂਪ ਹੈ- ਪਹਿਲੇ ਦੋ ਚਰਣ "ਮੁਕਤਾਮਣਿ" ਛੰਦ ਦਾ ਰੂਪਾਂਤਰ, ਅਰਥਾਤ ਪਹਿਲਾ ਵਿਸ਼੍ਰਾਮ ੧੨. ਮਾਤ੍ਰਾ ਪੁਰ, ਦੂਜਾ ੧੩. ਪੁਰ, ਅੰਤ ਗੁਰੁ ਲਘੁ, ਅਤੇ ਪਿਛਲੇ ਦੋ ਚਰਣ "ਹਰਿਗੀਤਿਕਾ" ਛੰਦ ਦੇ, ਯਥਾ-#ਰੋਮਹਰਖ ਹੁਤੋ ਜਹਾਂ, ਸੋਉ ਆਇਓ ਤਹਿਂ ਦੌਰ, ਹਲੀ ਮਦਿਰਾ ਪੀਤ ਥੋ, ਕਵਿ ਸ੍ਯਾਮ ਤਾਹੀ ਠੌਰ, ਸੋ ਆਯ ਠਾਢ ਭਯੋ ਤਹਾਂ ਜੜ੍ਹ, ਤਾਹਿਂ ਸਿਰ ਨ ਨਿਵਾਯਕੈ, ਬਲਭਦ੍ ਕੋਪ ਕਮਾਨ ਲੈਕਰ, ਮਾਰਿਓ ਤਿਂਹ ਧਾਯਕੈ. ੩. ਰਾਜਪੂਤਾਂ ਦੀ ਇੱਕ ਜਾਤਿ, ਜਿਸ ਦਾ ਜਿਕਰ ਚੰਦ ਕਵਿ ਨੇ ਪ੍ਰਿਥੀਰਾਜ ਰਾਯਸੋ ਵਿੱਚ ਕੀਤਾ ਹੈ. ਕਿਤਨੇ ਲੇਖਕਾਂ ਨੇ ਇਸ ਜਾਤਿ ਨੂੰ ਤੁਯਾਰ ਲਿਖਿਆ ਹੈ. ਇਸ ਦਾ ਦਿੱਲੀ ਵਿੱਚ ਭੀ ਕਿਤਨਾ ਚਿਰ ਰਾਜ ਰਿਹਾ ਹੈ.
ਸਰੋਤ: ਮਹਾਨਕੋਸ਼