ਪਰਿਭਾਸ਼ਾ
ਸਰਵ- ਤੇਰੀ. "ਬਿਨਵਤਿ ਨਾਨਕ ਓਟ ਪ੍ਰਭੁ ਤੋਰੀ." (ਆਸਾ ਮਃ ੫) ੨. ਦੇਖੋ, ਤੋਰਨਾ (ਤੋੜਨਾ). "ਤੋਰੀ ਨ ਤੂਟੈ ਛੋਰੀ ਨ ਛੂਟੈ." (ਬਿਲਾ ਮਃ ੫) "ਗੁਰਿ ਪੂਰੈ ਹਉਮੈ ਭੀਤਿ ਤੋਰੀ." (ਮਲਾ ਮਃ ੪) ੩. ਸੰਗ੍ਯਾ- ਇੱਕ ਪ੍ਰਕਾਰ ਦੀ ਬੇਲਦਾਰ ਸਬਜ਼ੀ. ਤੁਰਈ. Luffa Acutangula. ਇਸ ਦੀ ਤਰਕਾਰੀ ਬਣਦੀ ਹੈ. ਤੋਰੀ ਬਾਦੀ ਕਰਦੀ ਅਤੇ ਭੁੱਖ ਘਟਾਉਂਦੀ ਹੈ.
ਸਰੋਤ: ਮਹਾਨਕੋਸ਼
ਸ਼ਾਹਮੁਖੀ : توری
ਅੰਗਰੇਜ਼ੀ ਵਿੱਚ ਅਰਥ
sponge-gourd, rag gourd, luffa, Luffa acutangula; cf. ਭਿੰਡੀ
ਸਰੋਤ: ਪੰਜਾਬੀ ਸ਼ਬਦਕੋਸ਼
TORÍ
ਅੰਗਰੇਜ਼ੀ ਵਿੱਚ ਅਰਥ2
s. f, The name of a small gourd eaten as a vegetable, Luffa acutangula, Nat. Ord. Cucurbitaceæ:—bhiṇḍí torí, s. f. Abelmoschus esculentus, Nat. Ord. Malvaceæ, grown by natives and Europeans in the plains throughout the Punjab. The fruit is cooked and eaten as a vegetable:—gálar torí, s. f. See Paṇdol:—ghíá torí, s. f. Luffa pentandra, Nat. Ord. Curcurbitaceæ) is cultivated throughout the Punjab plains for its fruit which is cooked and eaten as a vegetable:—kálí torí, s. f. Luffa acutangula, Nat. Ord. Cucurbitaceæ; i. q. Turai.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ