ਤ੍ਰੇਤਾ
traytaa/trētā

ਪਰਿਭਾਸ਼ਾ

ਸੰ. ਸੰਗ੍ਯਾ- ਤਿੰਨ ਅਗਨੀਆਂ ਦਾ ਸਮੁਦਾਯ. ਦੇਖੋ, ਤਿੰਨ ਅਗਨੀਆਂ। ੨. ਦੂਜਾ ਯੁਗ. "ਤ੍ਰੇਤੈ ਇਕ ਕਲ ਕੀਨੀ ਦੂਰਿ." (ਰਾਮ ਮਃ ੪) ਪੁਰਾਣਾਂ ਅਨੁਸਾਰ ਤ੍ਰੇਤੇ ਵਿੱਚ ਧਰਮ ਦੇ ਤਿੰਨ ਚਰਣ ਹੁੰਦੇ ਹਨ. ਦੇਖੋ, ਯੁਗ.
ਸਰੋਤ: ਮਹਾਨਕੋਸ਼