ਤ੍ਰੈ
trai/trai

ਪਰਿਭਾਸ਼ਾ

ਵਿ- ਤ੍ਰਯ. ਤਿੰਨ. "ਤ੍ਰੈ ਗੁਣ ਭਰਮ ਭੁਲਾਇ." (ਸ੍ਰੀ ਅਃ ਮਃ ੩) "ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ." (ਪ੍ਰਭਾ ਅਃ ਮਃ ੧) ਦੇਖੋ, ਜਲਤਰੰਗ ੨। ੨. ਮਨ ਬਾਣੀ ਅਤੇ ਸ਼ਰੀਰ। ੩. ਮਨ, ਨੇਤ੍ਰ ਅਤੇ ਤੁਚਾ. "ਮਾਈ ਮਾਂਗਤ ਤ੍ਰੈ ਲੋਭਾਵਹਿ." (ਰਾਮ ਅਃ ਮਃ ੧)
ਸਰੋਤ: ਮਹਾਨਕੋਸ਼