ਤਖ਼ਤਤ਼ਾਊਸੀ
takhatataaaoosee/takhatatāaūsī

ਪਰਿਭਾਸ਼ਾ

ਤ਼ਾਊਸ (ਮੋਰ) ਦੀ ਸ਼ਕਲ ਦਾ ਸਿੰਘਾਸਨ, ਜੋ ਸ਼ਾਹਜਹਾਂ ਦਿੱਲੀਪਤਿ ਨੇ ਸੱਤ ਕਰੋੜ ਦਸ ਲੱਖ ਰੁਪਯੇ ਖ਼ਰਚਕੇ ਰਤਨਜਟਿਤ ਬਣਾਇਆ ਸੀ. ਇਸ ਤਖ਼ਤ ਨੂੰ ਸਨ ੧੭੩੯ ਵਿੱਚ ਨਾਦਿਰਸ਼ਾਹ ਦਿੱਲੀ ਤੋਂ ਲੁੱਟ ਵਿੱਚ ਲੈ ਗਿਆ ਸੀ. ਉਸ ਦੇ ਮਰਣ ਪੁਰ ਇਹ ਤਖ਼ਤ ਤੋੜ ਭੰਨਕੇ ਵੰਡਿਆ ਗਿਆ. ਇਸੇ ਨਾਮ ਦਾ ਇੱਕ ਤਖ਼ਤ ਫ਼ਤਹਅ਼ਲੀਸ਼ਾਹ ਈਰਾਨ ਦੇ ਬਾਦਸ਼ਾਹ ਨੇ ਉਂਨੀਹਵੀਂ ਸਦੀ ਈ਼ਸਵੀ ਦੇ ਆਰੰਭ ਵਿੱਚ ਬਣਵਾਇਆ ਸੀ ਜੋ ਘਟੀਆ ਕ਼ੀਮਤ ਦਾ ਸੀ. ਦੇਖੋ, ਸ਼ਾਹਜਹਾਂ.
ਸਰੋਤ: ਮਹਾਨਕੋਸ਼