ਤੰਬੂ ਸਾਹਿਬ
tanboo saahiba/tanbū sāhiba

ਪਰਿਭਾਸ਼ਾ

ਨਾਨਕਿਆਨੇ ਇੱਕ ਗੁਰਦ੍ਵਾਰਾ, ਜਿੱਥੇ ਸ਼੍ਰੀ ਗੁਰੂ ਨਾਨਕਦੇਵ ਖਾਰਸੌਦਾ ਕਰਨ ਪਿੱਛੋਂ ਵਣ (ਜਾਲ) ਬਿਰਛ ਹੇਠ ਆਕੇ ਵਿਰਾਜੇ ਹਨ। ੨. ਮੁਕਤਸਰ (ਜਿਲਾ ਫ਼ਿਰੋਜ਼ਪੁਰ) ਵਿੱਚ ਤਾਲ ਦੇ ਕਿਨਾਰੇ ਉਹ ਅਸਥਾਨ, ਜਿੱਥੇ ਸਿੱਖਾਂ ਦਾ ਕੈਂਪ ਸੀ, ਅਤੇ ਖ਼ਾਲਸੇ ਨੇ ਝਾੜਾਂ ਪੁਰ ਵਸਤ੍ਰ ਪਾਕੇ ਦੁਸ਼ਮਨ ਨੂੰ ਅਨੰਤ ਤੰਬੂ ਦਿਖਾਕੇ ਯਕ਼ੀਨ ਕਰਾਇਆ ਸੀ ਕਿ ਇੱਥੇ ਬੇਅੰਤ ਫ਼ੌਜ ਉਤਰੀਹੋਈ ਹੈ. ਦੇਖੋ, ਮੁਕਤਸਰ। ੩. ਦੇਖੋ, ਡਗਰੂ.
ਸਰੋਤ: ਮਹਾਨਕੋਸ਼