ਪਰਿਭਾਸ਼ਾ
ਅਪ ਤੇਜ ਬਾਇ ਪ੍ਰਿਥਮੀ ਅਕਾਸਾ। ਐਸੀ ਰਹਿਤ ਰਹਉ ਹਰਿ ਪਾਸਾ. (ਗਉ ਕਬੀਰ) ਜਲ ਦੀ ਰਹਿਤ ਸਭ ਨੂੰ ਸ਼ੁੱਧ ਅਤੇ ਸ਼ਾਂਤ ਕਰਨਾ, ਅਗਨੀ ਦੀ ਰਹਿਤ ਰੁੱਖਾ, ਮਿੱਸਾ, ਤਰ, ਖ਼ੁਸ਼ਕ ਜੇਹਾ ਮਿਲੇ ਖਾਕੇ ਪ੍ਰਸੰਨ ਰਹਿਣਾ ਅਤੇ ਸਭ ਨੂੰ ਪ੍ਰਕਾਸ਼ ਦੇਣਾ, ਪਵਨ ਦੀ ਰਹਿਤ ਸਭ ਨੂੰ ਸਮਾਨ ਸਪਰਸ਼ ਕਰਨਾ ਅਰ ਜੀਵਨ ਦੇਣਾ. ਪ੍ਰਿਥਿਵੀ ਦੀ ਰਹਿਤ ਧੀਰਯ ਧਾਰਨਾ ਅਤੇ ਸਭ ਨੂੰ ਨਿਵਾਸ ਦੇਣਾ, ਆਕਾਸ਼ ਦੀ ਰਹਿਤ ਅਸੰਗ ਰਹਿਣਾ.#ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਸ਼ਰੀਰ ਵਿੱਚ ਤੱਤਾਂ ਦੇ ਗੁਣ ਇਹ ਮੰਨੇ ਹਨ- ਹੱਡ, ਮਾਸ, ਨਖ, ਤੁਚਾ, ਰੋਮ ਪ੍ਰਿਥਿਵੀ ਦੇ ਗੁਣ. ਵੀਰਯ, ਲਹੂ, ਮਿੰਜ, ਮਲ ਮੂਤ੍ਰ ਜਲ ਦੇ ਗੁਣ. ਨੀਂਦ, ਭੁੱਖ ਪਿਆਸ, ਪਸੀਨਾ, ਆਲਸ ਅਗਨਿ ਦੇ ਗੁਣ. ਧਾਰਣ (ਫੜਨਾ), ਚਾਲਨ (ਧਕੇਲਨਾ), ਫੈਂਕਣਾ, ਸਮੇਟਣਾ, ਫੈਲਾਉਣਾ ਪਵਨ ਦੇ ਗੁਣ. ਕਾਮ, ਕ੍ਰੋਧ, ਲੱਜਾ, ਮੋਹ, ਲੋਭ ਆਕਾਸ਼ ਦੇ ਗੁਣ.
ਸਰੋਤ: ਮਹਾਨਕੋਸ਼