ਪਰਿਭਾਸ਼ਾ
ਸੰਮਤ. ੧੭੭੧ ਵਿੱਚ ਬੰਦਾ ਬਹਾਦੁਰ ਨੇ ਪ੍ਰਭੁਤਾ ਦੇ ਮਦ ਵਿੱਚ ਆਕੇ ਹਰਿਮੰਦਿਰ ਵਿੱਚ ਆਪਣੀ ਗੱਦੀ ਵਿਛਾ ਪੂਜਾ ਕਰਾਉਣੀ ਚਾਹੀ, ਅਤੇ ਵਾਹਿਗੁਰੂ ਜੀ ਕੀ ਫ਼ਤਹ਼ਿ ਦੀ ਥਾਂ ਸੱਚੇ ਸਾਹਿਬ¹ ਕੀ ਫਤੇ ਆਖਣ ਲੱਗਾ, ਤਦ ਖਾਲਸੇ ਨੇ ਉਸ ਦੀ ਸਰਦਾਰੀ ਤੋਂ ਆਪਣੇ ਤਾਈਂ ਸ੍ਵਤੰਤ੍ਰ ਕਰ ਲਿਆ, ਅਰ ਸਿੰਘਾਂ ਦੇ ਦੋ ਦਲ ਹੋ ਗਏ. ਜੋ ਦਸ਼ਮੇਸ਼ ਦੇ ਨਿਯਮਾਂ ਪੁਰ ਪੱਕੇ ਰਹਿਣ ਵਾਲੇ ਸਨ, ਉਹ "ਤੱਤ ਖਾਲਸਾ" ਕਹਾਏ ਅਰ ਜੋ ਬੰਦਾ ਬਹਾਦੁਰ ਦੇ ਮਗਰ ਚੱਲੇ, ਉਹ "ਬੰਦਈ ਖਾਲਸਾ" ਪ੍ਰਸਿੱਧ ਹੋਏ. ਇਸ ਵੇਲੇ ਬੰਦਈ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ, ਪਰ ਬੰਦਈ ਸਿੱਖ ਗੁਰੂ ਗ੍ਰੰਥਸਾਹਿਬ ਤੋਂ ਛੁਟ ਕੋਈ ਧਰਮਪੁਸ੍ਤਕ ਨਹੀਂ ਮੰਨਦੇ ਅਰ ਸਾਰੇ ਸੰਸਕਾਰ ਗੁਰਮਤ ਅਨੁਸਾਰ ਕਰਦੇ ਹਨ. ਦੇਖੋ, ਬੰਦਈ ਸ਼ਬਦ.
ਸਰੋਤ: ਮਹਾਨਕੋਸ਼