ਥਲ
thala/dhala

ਪਰਿਭਾਸ਼ਾ

ਸੰ. ਸ੍‍ਥਾਲ. ਸੰਗ੍ਯਾ- ਅਸਥਾਨ. ਜਗਾ. ਥਾਂ। ੨. ਸੁੱਕੀ ਜ਼ਮੀਨ. ਜਿੱਥੇ ਪਾਣੀ ਨਾ ਹੋਵੇ। ੩. ਡਿੰਗ. ਟਿੱਬਾ- "ਭਾਣੈ ਥਲ ਸਿਰਿ ਸਰੁ ਵਹੈ." (ਸੂਹੀ ਮਃ ੧) ਟਿੱਬੇ ਦੇ ਸਿਰ ਪੁਰ ਸਮੁੰਦਰ ਵਗੇ। ੪. ਸਿੰਧ ਸਾਗਰ ਦੋਆਬ ਦੇ ਅੰਤਰਗਤ ੧੫੦ ਮੀਲ ਲੰਮਾ ਅਤੇ ੫੦ ਮੀਲ ਚੌੜਾ ਇੱਕ ਇਲਾਕਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تھل

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

land (as against sea); place; region; combining form as in ਮਾਰੂ ਥਲ ; layer, crust
ਸਰੋਤ: ਪੰਜਾਬੀ ਸ਼ਬਦਕੋਸ਼