ਪਰਿਭਾਸ਼ਾ
ਸੰ. ਸ੍ਥਾਲ. ਸੰਗ੍ਯਾ- ਪਾਤ੍ਰ. ਬਰਤਨ। ੨. ਚੌੜਾ ਅਤੇ ਚਪੇਤਲਾ ਭਾਂਡਾ. "ਥਾਲ ਵਿਚਿ ਤਿੰਨਿ ਵਸਤੂ ਪਈਓ, ਸਤੁ ਸੰਤੋਖੁ ਵੀਚਾਰੋ. ." (ਮੁੰਦਾਵਣੀ ਮਃ ੫) ਇਸ ਥਾਂ ਥਾਲ ਤੋਂ ਭਾਵ ਸ਼੍ਰੀ ਗੁਰੂ ਗ੍ਰੰਥਸਾਹਿਬ ਹੈ। ੩. ਸ੍ਥਲ. ਥਾਂ. ਜਗਾ. "ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ, ਬਨ ਜਲ ਪੂਰਨ ਥਾਲ ਕਾ." (ਮਾਰੂ ਸੋਲਹੇ ਮਃ ੫) ਹੇ ਵਨ ਜਲ ਆਦਿ ਸਥਾਨਾਂ ਦੇ ਪੂਰਨ ਕਰਤਾ.
ਸਰੋਤ: ਮਹਾਨਕੋਸ਼