ਪਰਿਭਾਸ਼ਾ
ਸੰ. स्थावर- ਸ੍ਥਾਵਰ. ਵਿ- ਠਹਿਰਨ ਵਾਲਾ. ਅਚਲ. "ਥਾਵਰ ਜੰਗਮ ਕੀਟ ਬਿਧਾਤਾ." (ਨਾਪ੍ਰ) ੨. ਸੰਗ੍ਯਾ- ਛਨਿੱਛਰ (ਸ਼ਨੈਸ਼੍ਚਰ) ਗ੍ਰਹ. ਇਸ ਦੀ ਚਾਲ ਬਹੁਤ ਧੀਮੀ ਹੋਣ ਕਰਕੇ ਇਹ ਨਾਮ ਪੈਗਿਆ ਹੈ। ੩. ਛਨਿੱਛਰ ਵਾਰ. "ਥਾਵਰ ਥਿਰੁ ਕਰ ਰਾਖੈ ਸੋਇ." (ਗਉ ਕਬੀਰ ਵਾਰ ੭) ੪. ਪਰਬਤ. ਪਹਾੜ। ੫. ਵ੍ਰਿਕ੍ਸ਼੍. ਬਿਰਛ.
ਸਰੋਤ: ਮਹਾਨਕੋਸ਼