ਥੇ
thay/dhē

ਪਰਿਭਾਸ਼ਾ

ਥਾ ਦਾ ਬਹੁਵਚਨ। ੨. ਸ੍‍ਥਾਨ ਮੇਂ. ਥਾਂ ਵਿੱਚ. "ਹੋਰ ਥੇ ਮਨ ਲਾਉਂਦਾ ਹੈ." (ਜਸਾ) ੩. ਪ੍ਰਤ੍ਯ- ਸੇ. ਤੋਂ. "ਜਨਮ ਮਰਣ ਦੁਹੁ ਥੇ ਰਹਿਓ." (ਸਵੈਯੇ ਸ੍ਰੀ ਮੁਖਵਾਕ ਮਃ ੫) ੪. ਡਿੰਗ. ਸਰਵ- ਤੁਝੇ. ਤੈਨੂੰ. "ਥੇ ਭਾਵੈ ਰਾਖਹੁ ਪ੍ਰੀਤਿ." (ਪ੍ਰਭਾ ਮਃ ੧) "ਕਹੋਂ ਔਰ ਕਾਂ ਨੇ ਹਠੀ ਛਾਡ ਥੇਸੌ." (ਰਾਮਾਵ) ਹੋਰ ਕਿਸ ਨੂੰ ਕਹਾਂ, ਤੇਰੇ ਜੇਹਾ ਹਠੀ ਛੱਡਕੇ.
ਸਰੋਤ: ਮਹਾਨਕੋਸ਼