ਥੈ
thai/dhai

ਪਰਿਭਾਸ਼ਾ

ਸੰਗ੍ਯਾ- ਸ੍‍ਥਾਨ. ਥਾਂ. "ਗੁਰਸੇਵਾ ਤੇ ਸੁਖ ਪਾਈਐ ਹੋਰਥੈ ਸੁਖ ਨ ਭਾਲ." (ਵਾਰ ਬਿਹਾ ਮਃ ੪) ੨. ਕ੍ਰਿ. ਵਿ- ਠਿਕਾਨੇ ਸਿਰ. ਮੌਕੇ ਪੁਰ. "ਆਪੇ ਥੈ ਸਭ ਰਖਿਓਨੁ." (ਆਸਾ ਅਃ ਮਃ ੩) ੩. ਪਾਸ. ਕੋਲ. "ਪੁਕਾਰੇ ਰਾਜੇ ਸੁੰਭ ਥੈ." (ਚੰਡੀ ੩) ੪. ਪ੍ਰਤ੍ਯ- ਸੇ. ਤੋਂ.
ਸਰੋਤ: ਮਹਾਨਕੋਸ਼