ਥੋਥਾ
thothaa/dhodhā

ਪਰਿਭਾਸ਼ਾ

ਵਿ- ਵਿੱਚੋਂ ਪੋਲਾ. ਖੋਖਲਾ। ੨. ਸਾਰ ਰਹਿਤ. "ਕਣ ਬਿਨਾ ਜੈਸੇ ਥੋਥਰ ਤੁਖਾ." (ਗਉ ਮਃ ੫) "ਮੁਖ ਅਲਾਵਣ ਥੋਥਰਾ." (ਵਾਰ ਮਾਰੂ ੨. ਮਃ ੫) ੩. ਸੱਖਣਾ. ਖ਼ਾਲੀ. "ਅੰਦਰਹੁ ਥੋਥਾ ਕੂੜਿਆਰੁ." (ਵਾਰ ਮਾਰੂ ੨. ਮਃ ੫) ੪. ਅਸਰ ਤੋਂ ਬਿਨਾ. "ਥੋਥਰ ਵਾਜੈ ਬੇਨ." (ਆਸਾ ਮਃ ੪)
ਸਰੋਤ: ਮਹਾਨਕੋਸ਼

ਸ਼ਾਹਮੁਖੀ : تھوتھا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

hollow, empty, vacuous; worthless, meaningless, specious
ਸਰੋਤ: ਪੰਜਾਬੀ ਸ਼ਬਦਕੋਸ਼