ਥੜਾਸਾਹਿਬ
tharhaasaahiba/dharhāsāhiba

ਪਰਿਭਾਸ਼ਾ

ਸੰਗ੍ਯਾ- ਉਹ ਥੜਾ (ਚਬੂਤਰਾ), ਜਿਸ ਉੱਪਰ ਸਤਿਗੁਰੂ ਵਿਰਾਜੇ ਹਨ. ਖ਼ਾਸ ਕਰਕੇ ਅਮ੍ਰਿਤ ਸਰੋਵਰ ਦੇ ਕਿਨਾਰੇ ਗੁਰੂ ਕੇ ਬਾਗ ਵੱਲ ਗੁਰੂ ਅਰਜਨ ਦੇਵ ਦੇ ਵਿਰਾਜਣ ਦਾ ਚੌਤਰਾ, ਜਿਸ ਪੁਰ ਬੈਠਕੇ ਹਰਿਮੰਦਿਰ ਦੀ ਰਚਨਾ ਕਰਾਉਂਦੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ੨. ਅਕਾਲਬੁੰਗੇ ਪਾਸ ਗੁਰੂ ਤੇਗਬਹਾਦੁਰ ਸਾਹਿਬ ਦੇ ਵਿਰਾਜਣ ਦਾ ਅਸਥਾਨ। ੩. ਰਾਮਸਰ ਦੇ ਕਿਨਾਰੇ ਉਹ ਚੌਤਰਾ, ਜਿਸ ਪੁਰ ਬੈਠਕੇ ਗੁਰੂ ਅਰਜਨਦੇਵ ਨੇ ਸੁਖਮਨੀ ਰਚੀ ਹੈ। ੪. ਖਡੂਰ ਸਾਹਿਬ ਉਹ ਥਾਂ, ਜਿੱਥੇ ਗੁਰੂ ਅਮਰਦੇਵ ਜੀ ਨੂੰ ਗੁਰੁਤਾ ਮਿਲੀ। ੫. ਅਮ੍ਰਿਤਸਰ ਗੁਰੂ ਕੇ ਬਾਗ ਵਿੱਚ ਥੜਾ, ਜਿਸ ਪੁਰ ਬੈਠਕੇ ਗੁਰੂ ਅਰਜਨ ਸਾਹਿਬ ਸੰਝ ਸਮੇਂ ਸੰਗਤਿ ਨੂੰ ਉਪਦੇਸ਼ ਦਿੰਦੇ ਸਨ। ੬. ਗੋਇੰਦਵਾਲ ਮੋਹਨ ਜੀ ਦੇ ਚੌਬਾਰੇ ਪਾਸ ਉਹ ਥਾਂ, ਜਿੱਥੇ ਗੁਰੂ ਅਰਜਨਦੇਵ ਨੇ- "ਮੋਹਨ ਤੇਰੇ ਊਚੇ ਮੰਦਰ" ਸ਼ਬਦ ਗਾਇਆ ਸੀ। ੭. ਦੇਖੋ, ਸਖੀ ਸਰਵਰ ੨. ×××
ਸਰੋਤ: ਮਹਾਨਕੋਸ਼