ਦਕ੍ਸ਼ਿਣ
thakshina/dhakshina

ਪਰਿਭਾਸ਼ਾ

ਸੰ. ਵਿ- ਸੱਜਾ. ਦਾਹਿਨਾ। ੨. ਚਤੁਰ. ਦਾਨਾ। ੩. ਸੰਗ੍ਯਾ- ਦਕ੍ਸ਼ਿਣ ਦਿਸ਼ਾ. ਸੂਰਯ ਵੱਲ ਪ੍ਰਾਤਹ ਕਾਲ ਮੂੰਹ ਕਰਕੇ ਖੜੇ ਹੋਣ ਤੋਂ ਜੋ ਦਿਸ਼ਾ ਦਕ੍ਸ਼ਿਣ (ਸੱਜੇ) ਪਾਸੇ ਹੋਵੇ। ੪. ਵਿਸ੍ਨੁ। ੫. ਕਾਵ੍ਯ ਅਨੁਸਾਰ ਉਹ ਨਾਇਕ, ਜਿਸ ਦਾ ਪ੍ਰੇਮ ਆਪਣੀਆਂ ਸਾਰੀਆਂ ਇਸਤ੍ਰੀਆਂ ਨਾਲ ਸਮਾਨ ਹੋਵੇ। ੬. ਉਦਰ. ਪੇਟ.
ਸਰੋਤ: ਮਹਾਨਕੋਸ਼