ਦਕ੍ਸ਼੍‍
thaksh‍/dhaksh‍

ਪਰਿਭਾਸ਼ਾ

ਸੰ. दक्ष. ਧਾ- ਚਤੁਰ ਹੋਣਾ, ਯੋਗ੍ਯ ਹੋਣਾ, ਵਧਣਾ, ਬਲਵਾਨ ਹੋਣਾ। ੨. ਵਿ- ਚਤੁਰ. ਦਾਨਾ। ੩. ਸੰਗ੍ਯਾ- ਇੱਕ ਪ੍ਰਜਾਪਤਿ ਦੇਵਤਾ, ਜਿਸ ਦਾ ਜਿਕਰ ਰਿਗਵੇਦ ਵਿੱਚ ਭੀ ਹੈ. ਗਰੁੜਪੁਰਾਣ ਅਨੁਸਾਰ ਬ੍ਰਹਮਾ ਦੇ ਸੱਜੇ ਅੰਗੂਠੇ ਵਿੱਚੋਂ ਦਕ੍ਸ਼੍‍ ਅਤੇ ਖੱਬੇ ਵਿੱਚੋਂ ਦਕ੍ਸ਼੍‍ ਦੀ ਇਸਤ੍ਰੀ ਪੈਦਾ ਹੋਈ. ਭਾਗਵਤ ਵਿੱਚ ਦਕ੍ਸ਼੍‍ ਬ੍ਰਹਮਾ ਦਾ ਮਾਨਸ ਪੁਤ੍ਰ ਹੈ ਅਤੇ ਉਸ ਦੀ ਇਸਤ੍ਰੀ ਮਨੁ ਦੀ ਪੁਤ੍ਰੀ ਪ੍ਰਸੂਤਿ ਹੈ. ਵਿਸਨੁਪੁਰਾਣ ਅਤੇ ਮਹਾਭਾਰਤ ਅਨੁਸਾਰ ਪ੍ਰਜਾਪਤਿ ਪ੍ਰਚੇਤਾ ਦਾ ਪੁਤ੍ਰ ਦਕ੍ਸ਼੍‍ ਹੈ. ਇਸ ਗੱਲ ਵਿੱਚ ਸਭ ਇੱਕਮਤ ਹਨ ਕਿ ਦਕ੍ਸ਼੍‍ ਸੰਸਾਰਰਚਨਾ ਦਾ ਵਡਾ ਸਹਾਇਕ ਸੀ. ਇਸ ਨੇ ਬਹੁਤ ਕੰਨ੍ਯਾ ਉਤਪੰਨ ਕੀਤੀਆਂ, ਜਿਨ੍ਹਾਂ ਵਿੱਚੋਂ ਦਸ ਧਰਮਰਾਜ ਨੂੰ, ਤੇਰਾਂ ਕਸ਼੍ਯਪ ਨੂੰ, ਸਤਾਈ ਚੰਦ੍ਰਮਾ ਨੂੰ ਅਤੇ ਇੱਕ (ਸਤੀ) ਸ਼ਿਵ ਨੂੰ ਵਿਆਹੀ. ਸ਼ਿਵ ਨੇ ਦਕ੍ਸ਼੍‍ ਦਾ ਸਿਰ ਵੱਢਕੇ ਬਕਰੇ ਦਾ ਸਿਰ ਧੜ ਉੱਤੇ ਜੜ ਦਿੱਤੇ ਸੀ. ਦੇਖੋ, ਸਤੀ ਅਤੇ ਗਾਲ੍ਹ ਬਜਾਨਾ। ੪. ਮੁਰਗਾ. ਕੁੱਕੜ। ੫. ਸ਼ਿਵ ਦੀ ਸਵਾਰੀ ਦਾ ਬੈਲ। ੬. ਸ਼ਿਵ। ੭. ਵਿਸਨੁ। ੮. ਬਲ. ਤ਼ਾਕ਼ਤ। ੯. ਵੀਰਯ. ਮਣੀ। ੧੦. ਵਿ- ਸੱਜਾ.
ਸਰੋਤ: ਮਹਾਨਕੋਸ਼