ਪਰਿਭਾਸ਼ਾ
ਮੱਧ ਭਾਰਤ (ਸੀ. ਪੀ) ਦੇ ਨਿਮਾਰ ਜਿਲੇ ਵਿੱਚ ਮਾਨਧਾਤਾ ਦ੍ਵੀਪ (ਟਾਪੂ) ਅੰਦਰ ਓਅੰਕਾਰ ਦਾ ਪ੍ਰਸਿੱਧ ਮੰਦਿਰ ਹੈ. ਉਸ ਥਾਂ ਗੁਰੂ ਨਾਨਕਦੇਵ ਨੇ ਪੁਜਾਰੀਆਂ ਨੂੰ ਸੁਮਤਿ ਦੇਣ ਲਈ ਜੋ ਰਾਮਕਲੀ ਵਿੱਚ ਮਨੋਹਰ ਬਾਣੀ ਰਚੀ ਹੈ, ਉਸ ਦੀ "ਦਖਣੀ ਓਅੰਕਾਰ" ਸੰਗ੍ਯਾ- ਹੈ. ਇਹ ਰਚਨਾ ਭੀ ਬਾਵਨ ਅਖਰੀ ਵਾਂਙ ਅੱਖਰਾਂ ਪਰਥਾਇ ਹੈ.
ਸਰੋਤ: ਮਹਾਨਕੋਸ਼