ਦਖਿਣਾ
thakhinaa/dhakhinā

ਪਰਿਭਾਸ਼ਾ

ਸੰ. ਦਕ੍ਸ਼ਿਣਾ. ਸੰਗ੍ਯਾ- ਦਕ੍ਸ਼ਿਣ (ਸੱਜੇ ਹੱਥ ਨਾਲ ਅਰਪਨ ਕੀਤੀ ਭੇਟਾ। ੨. ਗੁਰੂ ਅਥਵਾ ਪੁਰੋਹਿਤ ਆਦਿ ਨੂੰ ਅਰਪਨ ਕੀਤੀ ਭੇਟਾ। ੩. ਭਾਵਦਾਨ. "ਇਕ ਦਖਿਣਾ ਹਉ ਤੈ ਪਹਿ ਮਾਗਉ." (ਪ੍ਰਭਾ ਮਃ ੧) ੪. ਦੱਖਣ ਦਿਸ਼ਾ.
ਸਰੋਤ: ਮਹਾਨਕੋਸ਼