ਪਰਿਭਾਸ਼ਾ
ਸੰਗ੍ਯਾ- ਡਗ (ਡਿੰਘ) ਰੱਖਣ ਦਾ ਅਸਥਾਨ. ਮਾਰਗ. ਰਸਤਾ. "ਕਬੈ ਨ ਜਾਵੋਂ ਤਾਂਕੇ ਦਗਰਾ." (ਨਾਪ੍ਰ) ੨. ਦੇਰ. ਬਿਲੰਬ. ਚਿਰ। ੩. ਦਗਰ (ਮਾਰਗ) ਚੱਲਣ ਵਾਲਾ, ਰਾਹੀ. ਮੁਸਾਫ਼ਿਰ. "ਰਾਮ ਰਸਾਇਣ ਪੀਉ, ਰੇ ਦਗਰਾ!" (ਆਸਾ ਨਾਮਦੇਵ) ੪. ਦੇਖੋ, ਦਗਲਾ। ੫. ਅਨਲ ਅਤੇ ਹੁਮਾ ਜੇਹਾ ਇੱਕ ਕਲਪਿਤ ਪੰਛੀ, ਜਿਸ ਦੇ ਖੰਭਾ ਉੱਪਰ ਲੋਕਾਂ ਨੇ ਕ਼ੁਰਾਨ ਦੀਆਂ ਆਯਤਾਂ ਲਿਖੀਆਂ ਮੰਨੀਆਂ ਹਨ. "ਦਗਰਾ ਪੰਛੀ ਪਰਨ ਪਰ ਲਿਖਾ ਕੁਰਾਨ ਮਤਾਂਤ." (ਗੁਵਿ ੧੦) ਇਸ ਪੰਛੀ ਦਾ ਜਿਕਰ ਕੁਰਾਨ ਅਤੇ ਹਦੀਸਾਂ ਵਿੱਚ ਨਹੀਂ ਹੈ, ਕੇਵਲ ਪਰੰਪਰਾ ਤੋਂ ਚਲੀ ਆਈ ਕਥਾ ਹੈ.
ਸਰੋਤ: ਮਹਾਨਕੋਸ਼