ਦਫਾ
thadhaa/dhaphā

ਪਰਿਭਾਸ਼ਾ

ਅ਼. [دفعہ] ਦਫ਼ਅ਼: ਸੰਗ੍ਯਾ- ਬਾਰ. ਵੇਰ. "ਅਨਿਕ ਦਫਾ ਸਮਝਾਵਨ ਕੀਨੋ." (ਗੁਪ੍ਰਸੂ) ੨. ਧਾਰਾ. ਸ਼੍ਰੇਣੀ. ਪੰਕ੍ਤਿ. "ਰਾਖ ਲਈ ਸਭ ਗੋਪ ਦਫਾ." (ਕ੍ਰਿਸ਼ਨਾਵ) ੩. ਕਾਨੂਨੀ ਪੁਸਤਕ ਜਾਂ ਸੰਧਿਪਤ੍ਰ ਆਦਿ ਦਾ ਅੰਕ। ੪. ਅ਼. [دفع] ਦਫ਼ਅ਼. ਹਟਾਉਣਾ. ਦੂਰ ਕਰਨਾ. "ਦਾਨਵ ਕਰ ਢਫਾ." (ਸਲੋਹ)
ਸਰੋਤ: ਮਹਾਨਕੋਸ਼