ਪਰਿਭਾਸ਼ਾ
ਲਹੌਰ ਨਿਵਾਸੀ ਬਾਬਾ ਹਰਿਦਾਸ ਜੀ ਦੀ ਧਰਮ ਪਤਨੀ, ਜਿਸ ਦੇ ਉਦਰ ਤੋਂ ਗੁਰੂ ਰਾਮਦਾਸ ਸਾਹਿਬ ਨੇ ਜਨਮ ਲਿਆ ੨. ਸ਼੍ਰੀ ਗੁਰੂ ਅੰਗਦਦੇਵ ਦੀ ਮਾਤਾ. ਦੇਖੋ, ਅੰਗਦ ਗੁਰੂ। ੩. ਸਰਦਾਰ ਸਾਹਿਬ ਸਿੰਘ ਭੰਗੀ, ਰਈਸ ਗੁਜਰਾਤ ਦੀ ਸਰਦਾਰਨੀ. ਇਸ ਦੇ ਪਤੀ ਦਾ ਦੇਹਾਂਤ ਹੋਣ ਪੁਰ ਮਹਾਰਾਜਾ ਰਣਜੀਤਸਿੰਘ ਨੇ ਸਨ ੧੮੧੧ ਵਿੱਚ ਇਸ ਨਾਲ ਪੁਨਰ ਵਿਆਹ ਕੀਤਾ. ਦਯਾਕੌਰ ਦੀ ਕੁੱਖ ਤੋਂ ਕੌਰ ਕਸ਼ਮੀਰਾਸਿੰਘ ਅਤੇ ਪੋਸ਼ੌਰਾਸਿੰਘ ਪੈਦਾ ਹੋਏ. ਕਸ਼ਮੀਰਾਸਿੰਘ ਬਾਬਾ ਬੀਰਸਿੰਘ ਨੌਰੰਗਾਬਾਦੀਏ ਨਾਲ ਸਿੱਖ ਫੌਜ ਦੇ ਹੱਥੋਂ ਸਨ ੧੮੪੩ ਵਿੱਚ ਮਾਰਿਆ ਗਿਆ, ਅਤੇ ਪੇਸ਼ੌਰਾਸਿੰਘ ਫ਼ਤੇਖਾਂ ਟਵਾਣੇ ਅਤੇ ਸਰਦਾਰ ਚੜ੍ਹਤਸਿੰਘ ਅਟਾਰੀ ਵਾਲੇ ਨਾਲ ਲੜਦਾ ਹੋਇਆ ਸਨ ੧੮੪੪ ਵਿੱਚ ਅਟਕ ਮੋਇਆ. ਦਯਾਕੌਰ ਦਾ ਦੇਹਾਂਤ ਸਨ ੧੮੪੩ ਵਿੱਚ ਹੋਇਆ
ਸਰੋਤ: ਮਹਾਨਕੋਸ਼