ਪਰਿਭਾਸ਼ਾ
ਇੱਕ ਪਿੰਡ, ਜੋ ਰਿਆਸਤ ਪਟਿਆਲਾ, ਤਸੀਲ ਰਾਜਪੁਰਾ, ਥਾਣਾ ਲਾਲੜੂ ਵਿੱਚ ਛੱਤ ਬਨੂੜ ਦੇ ਨੇੜੇ ਹੈ. ਇਹ ਪਿੰਡ ਮਹਾਰਾਜਾ ਸਾਹਿਬ ਸਿੰਘ ਜੀ ਪਟਿਆਲਾਪਤਿ ਨੇ ਕੀਰਤਪੁਰ ਦੇ ਸੋਢੀਆਂ ਨੂੰ ਸੰਮਤ ੧੮੫੮ ਵਿੱਚ ਅਰਦਾਸ ਕਰਾਇਆ.#ਇਹ ਸੋਢੀ ਬੀਬੀ ਰੂਪਕੌਰ (ਗੁਰੂ ਹਰਿਰਾਇ ਸਾਹਿਬ ਦੀ ਪਾਲਿਤ ਪੁਤ੍ਰੀ) ਦੀ ਵੰਸ਼ ਹਨ. ਇਨ੍ਹਾਂ ਦੇ ਵੱਡੇ ਮਨੀਮਾਜਰੇ ਮਾਤਾ ਰਾਜਕੌਰ ਦੇ ਅਸਥਾਨ ਦੇ ਪੁਜਾਰੀ ਸਨ. ਉੱਥੇ ਚੰਗਾ ਨਿਰਬਾਹ ਨਾ ਹੋਣ ਕਰਕੇ ਰਿਆਸਤ ਨੇ ਇਹ ਪਿੰਡ ਦਿੱਤਾ. ਦੇਖੋ, ਰੂਪਕੌਰ.
ਸਰੋਤ: ਮਹਾਨਕੋਸ਼