ਦਯਾਲਸਿੰਘ
thayaalasingha/dhēālasingha

ਪਰਿਭਾਸ਼ਾ

ਭਾਈ ਰੂਪਚੰਦ ਦਾ ਪੋਤਾ ਅਤੇ ਭਾਈ ਧਰਮਸਿੰਘ ਦਾ ਸੁਪੁਤ੍ਰ. ਰਾਜ ਨਾਭਾ ਵਿੱਚ ਇਸ ਮਹਾਤਮਾ ਦਾ ਆਬਾਦ ਕੀਤਾ ਹੋਇਆ ਦਯਾਲਪੁਰਾ ਪਿੰਡ ਹੈ. ਬਾਗੜੀਆਂ ਵਾਲੇ ਭਾਈਸਾਹਿਬ ਇਸੇ ਬਜ਼ੁਰਗ ਦੀ ਸੰਤਾਨ ਹਨ. ਦੇਖੋ, ਦਯਾਲਪੁਰਾ ਅਤੇ ਰੂਪਚੰਦ ਭਾਈ. ੨. ਸੁਰਸਿੰਘ ਦਾ ਵਸਨੀਕ ਸਿੱਧੂ ਜੱਟ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸ੍ਵਾਮੀ ਤੋਂ ਅਮ੍ਰਿਤ ਛਕਕੇ ਵਡਾ ਧਰਮਵੀਰ ਹੋਇਆ. ਇਹ ਆਨੰਦਪੁਰ ਦੇ ਜੰਗਾਂ ਵਿੱਚ ਖ਼ਾਲਸੇ ਦੀ ਸੈਨਾ ਨਾਲ ਮਿਲਕੇ ਜਾਲਮਾਂ ਨਾਲ ਵਡੀ ਬਹਾਦੁਰੀ ਨਾਲ ਲੜਦਾ ਰਿਹਾ। ੩. ਦੇਖੋ, ਜਹਾਨਖ਼ਾਨ.
ਸਰੋਤ: ਮਹਾਨਕੋਸ਼